Warriors of Faith
Ik Benti
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
ਪਿਛਲੇ ਕਈ ਹਫ਼ਤਿਆ ਤੋ ਦਾਸ ਕੁਛ ਵੀ ਲਿਖ ਨਹੀ ਸਕਿਆ ਅਤੇ ਨਾ ਹੀ ਵਿਚਾਰ ਸਾਂਝੇ ਕਰ ਸਕਿਆ ਹੈ । ਇਸ ਲਈ ਮੈਂ ਸਾਰਿਆ ਤੋ ਖਿਮਾ ਮੰਗਦਾ ਹਾਂ ਪਰ ਇਹ ਵੀ ਮੇਰੇ ਹਥ ਵੱਸ ਨਹੀ, ਇਹ ਸਬ ਗੁਰੂ ਪਰਮੇਸ਼ਰ ਦੇ ਭਾਣੇ ਵਿਚ ਹੁੰਦਾ ਹੈ ।
ਜੀਵਨ ਦੇ ਰੰਗ ਵੀ ਬਹੁਤ ਅਜਬ ਹਨ। ਇਨਸਾਨ ਨੂੰ ਪਤਾ ਵੀ ਨਹੀ ਲਗਦਾ ਤੇ ਜ਼ਿੰਦਗੀ ਦਾ ਰੂਪ ਰੰਗ ਢੰਗ ਸਬ ਕੁਛ ਬਦਲ ਜਾਂਦਾ ਹੈ, ਆਪਣੇ ਪਰਾਏ ਹੋ ਜਾਂਦੇ ਹਨ, ਪਰਾਏ ਆਪਣੇ ਬਣ ਜਾਂਦੇ ਹਨ ।ਜੋ ਕਲ ਤਕ ਆਪਣੇ ਸੀ ਓਹ ਬੇਗਾਨੇ ਬਣ ਜਾਂਦੇ ਹਨ , ਜੋ ਆਪਣੇ ਨਜਦੀਕ ਸੀ ਓਹ ਦੂਰ ਚਲੇ ਜਾਂਦੇ ਹਨ । ਸੁਖ ਦੁਖ ਬਣ ਜਾਂਦੇ ਹਨ ਅਤੇ ਦੁਖ ਸੁਖ ਦਾ ਰੂਪ ਲੈ ਲੈਂਦੇ ਹਨ।
ਜੀਵਨ ਵਿਚ ਕਈ ਵਾਰ ਐਸੇ ਉਤਾਰ-ਚੜਾ ਆ ਜਾਂਦੇ ਹਨ ਜੋ ਸਾਨੂ ਅੰਦਰ ਤਕ ਤੋੜ ਜਾਂਦੇ ਹਨ, ਕਈ ਵਾਰ ਮਨ ਦੁਖ ਵਿਚ ਜਾਂਦਾ ਹੈ, ਕਈ ਵਾਰ ਮੰਨ ਬੈਰਾਗੀ ਤੇ ਬਿਹਬਲ ਹੋ ਜਾਂਦਾ ਹੈ, ਕਈ ਵਾਰ ਸੰਸਾਰ ਤੋ ਉਪਰਾਮ ਹੋਇਆ ਮਨ ਅੰਤਰ ਆਤਮੇ ਬੈਠੇ ਪਿਤਾ ਨਾਲ ਹੀ ਲੜਦਾ ਰਹਿੰਦਾ ਹੈ । ਹਾਂ ਤਾ ਅਸੀਂ ਸਾਰੇ ਅਖੀਰ ਵਿਚ ਮਨੁਖ ਹੀ !
ਸੋ ਕੁਛ ਮਾਨਸਿਕ ਅਤੇ ਸ਼ਰੀਰਕ ਮਜਬੂਰੀਆ ਕਰਕੇ ਦਾਸ ਸੇਵਾ ਤੋ ਦੂਰ ਹੈ, ਅਤੇ ਅਜੇ ਵੀ ਨਹੀ ਪਤਾ ਕੇ ਇਹ ਦੌਰ ਕਦ ਤਕ ਚਲਨਾ ਹੈ , ਏਸ ਕਰਕੇ ਮੈ ਸਾਰੇ ਵੀਰਾ-ਭੈਣਾਂ ਤੋ ਖਿਮਾ ਦਾ ਜਾਚਕ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਆਪਣੇ ਇਸ ਵੀਰ ਲਈ ਮਹਾਰਾਜ ਅੱਗੇ ਅਰਦਾਸ ਕਰਨ ।
ਪਰ ਜਿਵੇਂ ਕਿ ਸਾਡਾ ਨਿਸ਼ਾਨਾ ਸੀ ਅਤੇ ਹੈ , ਕਿ ਅਸੀਂ ਇਸ ਸਚ ਦੀ ਆਵਾਜ਼ ਨੂੰ ਬੁਲੰਦ ਰਖਣਾ ਹੈ, ਤਾਕੀ ਸਾਡੇ ਗੁਰੂਆ , ਸ਼ਹੀਦਾ ਅਤੇ ਮਹਾਪੁਰਸ਼ਾ ਵੱਲੋ ਚਲਾਇਆ ਇਹ ਸੰਘਰਸ਼ ਚੜ੍ਹਦੀ ਕਲਾ ਵਿਚ ਰਹੇ, ਜਦ ਤਕ ਕੇ ਅਸੀਂ ਫਤਿਹ ਪ੍ਰਾਪਤ ਨਹੀ ਕਰ ਲੈਂਦੇ ।
ਇਸੇ ਕਰਕੇ ਜਦ ਤਕ ਸਮਾਂ ਨਹੀ ਬਦਲਦਾ , ਦਾਸ ਦਾ ਸਾਥ ਦੇਣ ਵਾਲੇ ਵੀਰ ਸੇਵਾ ਨੂ ਜਾਰੀ ਰਖਣਗੇ।
ਜਿੰਨਾ ਵੀਰਾ ਨੂੰ ਦਾਸ ਨੇ ਇਹ ਸੇਵਾ ਵਾਸਤੇ ਬੇਨਤੀ ਕੀਤੀ ਹੈ, ਓਹ ਸਾਰੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਇਸ ਸੇਵਾ ਵਿਚ ਸ਼ੁਰੂ ਤੋ ਹਥ ਵੰਡਾ ਰਹੇ ਹਨ , ਅਤੇ ਓਹ ਹੁਣ ਵੀ ਇਸ ਪਰਚਾਰ ਨੂੰ ਜਾਰੀ ਰਖਣਗੇ ।
ਸਾਡਾ ਨਿਸ਼ਾਨਾ ਸਿਰਫ ਇਕ ਵੇਬ-ਸਾਇਟ ਤੇ ਲੇਖ ਪਾਉਣਾ ਨਹੀ, ਸਾਡਾ ਨਿਸ਼ਾਨਾ ਹੈ ਅਸਲ ਜ਼ਿੰਦਗੀ ਵਿਚ ਸਿਖੀ ਨੂੰ ਲੈਕੇ ਜਾਣਾ, ਇਸ ਪਰਚਾਰ ਨੂੰ ਜ਼ਮੀਨੀ ਪਧਰ ਤੇ ਲੈਕੇ ਜਾਣਾ. ਇਸ ਵਾਸਤੇ ਵਖ ਵਖ ਦੇਸ਼ਾਂ ਵਿਚ ਬੈਠੇ ਸਾਡੇ ਵੀਰ ਉਪਰਾਲੇ ਵੀ ਕਰ ਰਹੇ ਹਨ ਅਤੇ ਇਸ ਸਚ ਦੀ ਆਵਾਜ਼ ਨੂੰ ਘਰ ਘਰ ਪਹੁੰਚਾਨ ਦਾ ਜੋ ਸਾਡਾ ਟੀਚਾ ਹੈ, ਓਹ ਸਤਿਗੁਰੁ ਸਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜ਼ਰੂਰ ਪੂਰਾ ਹੋਇਗਾ ।
ਸੋ ਜਦ ਤਕ ਦਾਸ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਮੁੜ ਸੇਵਾ ਕਰਨ ਵਾਸਤੇ ਤਿਆਰ ਬਾਰ ਤਿਆਰ ਨਹੀ ਹੋ ਜਾਂਦਾ, ਮੇਰੇ ਵੀਰ ਇਹ ਮੋਰਚਾ ਸੰਭਾਲਣਗੇ ਅਤੇ ਜੋ ਮਹਾਰਾਜ, ਸ਼ਹੀਦ ਸਿੰਘਾ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੱਲੋ ਇਹ ਸੰਘਰਸ਼ ਆਰੰਭ ਹੋਇਆ ਹੈ, ਉਸਦੀ ਜੋਤ ਨੂੰ ਪਵਿੱਤਰ ਸ਼ੁਧ ਰੂਪ ਵਿਚ ਜਗਦਾ ਰਖਣਗੇ ।
ਇਹੀ ਮੇਰੀ ਇਛਾ ਹੈ, ਇਹੀ ਮੇਰੀ ਅਰਦਾਸ ਹੈ !
ਦਾਸਨ ਦਾਸ -- ਕਮਲਜੀਤ ਸਿੰਘ ਸ਼ਹੀਦਸਰ

Posted by Kamaljeet Singh Shaheedsar on Saturday, November 5. 2011
Quicksearch
Search for an entry in Jatha Shaheedan:
Did not find what you were looking for? Post a comment for an entry or contact us via email!